Home / ਸੰਪਾਦਕੀ ਟਿੱਪਣੀਆਂ / ਨਾਨਕਸ਼ਾਹੀ ਸੰਮਤ 547 ਦਾ ਵਰ੍ਹਾ ਸਮੂਹ ਲੋਕਾਈ ਲਈ ਖਸ਼ੀਆਂ ਖੇੜਿਆਂ ਭਰਿਆਂ ਆਵੇ !

ਨਾਨਕਸ਼ਾਹੀ ਸੰਮਤ 547 ਦਾ ਵਰ੍ਹਾ ਸਮੂਹ ਲੋਕਾਈ ਲਈ ਖਸ਼ੀਆਂ ਖੇੜਿਆਂ ਭਰਿਆਂ ਆਵੇ !

Nanakshahiਮਨੁੱਖਤਾ ਦੇ ਰਹਿਬਰ ਜਗਤ ਗੁਰੂ ਨਾਨਕ ਦੇਵ ਜੀ ਦੇ ਚਲਾਏ, ਨਿਰਾਲੇ ਸਿੱਖ ਪੰਥ ਦੇ, ਨਾਨਕਸ਼ਾਹੀ ਸੰਮਤ ਦੇ ਨਵੇਂ ਸਾਲ, 14 ਮਾਰਚ ਦੀ ਸੂਹੀ ਸਵੇਰ ਦੀ ਆਮਦ ਤੇ ਸਮੂਹ ਨਾਨਕ ਲੇਵਾ ਸਿੱਖ ਜਗਤ ਨੂੰ ਕੋਟਿਨ ਕੋਟਿ ਵਧਾਈਆਂ । ਇਹ ਨਾਨਕਸ਼ਾਹੀ ਸੰਮਤ ਦਾ ਨਵ੍ਹਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ।ਉਥੇ ਬਿਖੜੇ ਪੈਡਿਆਂ ਵਿੱਚੋ ਗੁਜ਼ਰ ਰਿਹੀ ਸਿੱਖ ਕੌਮ ਨੂੰ ਅਕਾਲ ਪੁਰਖ ਆਪਣਾ ਮੇਹਰ ਭਰਿਆ ਹੱਥ ਰੱਖ ਕੇ ਇਸ ਸਥਿਤੀ ਵਿੱਚੋ ਬਾਹਰ ਕੱਢ ਲਵੇ ।ਅਕਾਲ ਪੁਰਖ ਸਿੱਖ ਕੌਮ ਤੇ ਕ੍ਰਿਪਾ ਕਰੇ ਕਿ ਇਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ,“ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਨਿਓ ਗ੍ਰੰਥ ! ਅਨੁਸਾਰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਆਪਣਾ ਨਿਸਚਾ ਰੱਖੇ ,ਤੇ ਇਸ ਤੋਂ ਹੀ ਸੇਧ ਲੈ ਕੇ ਪੰਥਕ ਮੱਸਲਿਆਂ ਨੂੰ ਹੱਲ ਕਰੇ ।ਗੁਰੂ ਨਾਨਕ ਦੇਵ ਜੀ ਨੇ ਇਲਾਹੀ ਬਾਣੀ ਰੂਪੀ ਵੀਚਾਰਧਾਰਾਂ ਦੁਆਰਾ ਸਿੱਖ ਕੌਮ ਨੂੰ ਜਿਨ੍ਹਾਂ ਵਿਪਰ ਦੀਆਂ ਰੀਤਾਂ ਵਿੱਚੋ ਬਾਹਰ ਕੱਢਿਆ ਸੀ । ਅੱਜ ਉਸੇ ਵਿੱਚ ਧੱਸਦੀ ਜਾ ਰਿਹੀ ਕੌਮ ਨੂੰ ਅਕਾਲ ਪੁਰਖ ਸੋਝੀ ਬਖਸ਼ੇ ਤੇ ਉਹ ਬਾਬੇ ਨਾਨਕ ਦੇ ਇਸ ਚਲਾਏ ਨਿਰਾਲੇ ਸਿੱਖ ਪੰਥ ਨੂੰ ਨਿਰਾਲਾ ਰੱਖ ਸਕੇ ਤੇ ਇਸ ਦੀ ਮਹਿਕ ਦੁਨੀਆਂ ਵਿੱਚ ਵਖੇਰ ਸਕੇ ।ਬ੍ਰਹਮਵਾਦੀ ਸੋਚ ਤੇ ਅੱਜ ਤੋਂ 547 ਸਾਲ ਪਹਿਲਾਂ ਜਦੋ ਗੁਰੂ ਨਾਨਕ ਸਾਹਿਬ ਜੀ ਨੇ ਇਸ ਦੇ ਕਰਮਕਾਂਡੀ, ਉਚ ਨੀਚ, ਜਾਤ ਪਾਤ, ਤੇ ਧਾਗੇ ਦੇ ਜਨੇਉ ਪਾਉਣ ਤੋਂ ਇਨਕਾਰ ਕਰ ਕਿ ਧਰਮ ਦੇ ਨਾ ਤੇ ਹੋ ਰਹੇ ਅਧਰਮ ਤੇ ਚੋਟ ਮਾਰੀ ਸੀ ।ਇਹ ਵਿਪਰਵਾਦ ਗੁਰੂ ਨਾਨਕ ਸਾਹਿਬ  ਜੀ ਦੀ ਵੀਚਾਰਧਾਰਾਂ ਨੂੰ ਮੰਨਣ ਵਾਲਿਆ ਤੇ  ਉਸੇ ਦਿਨ ਤੋਂ ਕਿਸੇ ਨਾ ਕਿਸੇ ਰੂਪ ਵਿੱਚ ਹਮਲੇ ਕਰਦਾ ਆ ਰਿਹਾ ਹੈ । ਉਹ ਮੌਕੇ ਦੀਆਂ ਸਰਕਾਰਾਂ ਕੋਲ ਸਿੱਖੀ ਦੇ ਖਿਲਾਫ ਕੰਨ ਭਰਕੇ, ਸਿੱਖਾਂ ਤੇ ਤਸ਼ਦੱਦ ਕਰਾਉਣਾ ਤੇ ਰਾਜ ਭਾਗ ਦੇ ਮਾਲਕ ਬਣਨ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਇਸ ਦੀ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਬਲਿਆਂ ਵਿੱਚ ਸ਼ਹੀਦ ਕਰਨਾ,ਸਿੱਖ ਕੌਮ ਦੇ ਪਵਿੱਤਰ ਰੂਹਾਨੀਅਤ ਦੇ ਪ੍ਰਤੀਕ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਸਿੱਖ ਗੁਰਧਾਮਾਂ ਤੇ ਹਮਲੇ ਕਰਕੇ ਉਹਨਾਂ ਨੂੰ ਢਹਿ ਢੇਰੀ ਕਰਨਾ, ਸਿੱਖ ਕੌਮ ਦੇ ਸੁਨਿਹਰੀ ਇਤਿਹਾਸ ਵਿੱਚ ਬ੍ਰਹਮਵਾਦੀ ਸੋਚ ਦੇ ਲਿਖਾਰੀਆਂ ਦੁਆਰਾ ਰਲ ਗੱਡ ਕਰਾਉਣਾ, ਧਾਰਮਿਕ ਆਗੂਆਂ ਤੇ ਕੁਰਸੀ ਦੇ ਲਾਲਚੀ ਰਾਜਨੀਤਿਕ ਆਗੂਆਂ ਦੀ ਖਰੀਦੋ ਫਰੋਖਤ ਕਰਕੇ, ਵਿਕਾਊ ਮੀਡੀਆ ਤੇ ਜ਼ਮੀਰ ਵੇਚੂ ਜਨਰਲਿਸਟਾਂ ਦੁਆਰਾ ਸਿੱਖ ਕੌਮ ਤੇ ਸਰੀਰਕ ਤੇ ਮਾਨਿਸਿਕ ਤੌਰ ਤੇ ਹਮਲੇ ਕਰਦਾ ਆ ਰਿਹਾ ਹੈ ਜੋ ਕਿ ਅੱਜ ਤੱਕ ਨਿਰੰਤਰ ਜਾਰੀ ਹਨ ।ਬ੍ਰਹਮਵਾਦੀ ਸੋਚ ਨੇ ਹਿੰਦੋਸਤਾਨ ਦੇ ਸੰਵਿਧਾਨ ਵਿੱਚ ਵੀ ਸਿੱਖ ਕੌਮ ਨੂੰ ਵੱਖਰੀ ਕੌਮ ਮੰਨਣ ਤੋਂ ਵੀ ਇਨਕਾਰੀ  ਹੈ ।ਸਿੱਖ ਕੌਮ ਦੀ ਵੱਖਰੀ ਨਿਆਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਜੋ ਕਿ ਸ੍ਰ. ਪਾਲ ਸਿੰਘ ਜੀ ਪੁਰੇਵਾਲ ਨੇ ਤਿਆਰ ਕੀਤਾ ਸੀ ਤੇ 2003 ਵਿੱਚ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਵੱਲੋ  ਜਾਰੀ ਕੀਤਾ ਸੀ । ਉਹ ਵਿਪਰਾਂ ਨੂੰ ਕਿਸੇ ਵੀ ਤਰ੍ਹਾਂ ਭਾਉਦਾ ਨਹੀ ਸੀ, ਤੇ ਉਹਨਾਂ ਨੇ ਆਪਣੇ ਹੱਥ ਠੋਕੇ ਜਥੇਦਾਰਾਂ ਤੇ ਸਿੱਖੀ ਭੇਸ ਵਿੱਚ ਸਿੱਖੀ ਸਿਧਾਂਤਾਂ ਦੇ ਦੁਸ਼ਮਣ ਸਾਧਾ ਦੁਆਰਾ, ਸੋਧਾਂ ਦੇ ਨਾਮ ਤੇ ਇਸਦਾ ਬਿਕ੍ਰਮੀਕਰਣ ਕਰਕੇ ਇਸ ਤੇ ਵੀ ਭਗਵਾਂ ਰੰਗ ਚਾੜ ਦਿੱਤਾ ,ਬੇਸ਼ੱਕ ਬਹੁਗਿਣਤੀ ਸਿੱਖ ਕੌਮ ਨੇ ਇਸ ਨੂੰ ਨਿਕਾਰ ਦਿੱਤਾ ਹੈ । ਨਾਨਕਸ਼ਾਹੀ ਨਵੇਂ ਵਰ੍ਹੇ ਦੀ ਆਮਦ ਤੇ ਅਕਾਲ ਪਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਆਪਣੀ ਕੁਰਸੀ ਦੀ ਲਾਲਸਾਂ ,ਨਿੱਜੀ ਸਵਾਰਥਾਂ ਤੇ ਪਰਿਵਾਰ ਵਾਦ ਵਿੱਚ ਧੱਸੇ ਜ਼ਮੀਰ ਵੇਚੂ ਲੀਡਰਾਂ ਨੂੰ ਸੰਮਤ ਬਖਸ਼ੇ ਤੇ ਇਹ ਆਪਣੇ ਨਿੱਜੀ  ਹਿੱਤਾਂ ਤੋਂ ਉਪਰ ਉਠਕੇ ਕੌਮ ਦੇ ਭਲੇ ਬਾਰੇ ਸੋਚਣ ਤੇ ਗੁਰੂ ਸਾਹਿਬ ਦੇ ਇਹਨਾਂ ਬਚਨਾਂ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈ ਸਾਰਾ, ਜਬ ਇਹ ਗਏ ਬਿਪ੍ਰਨ ਕੀ ਰੀਤ, ਮੈ ਨਾ ਕਰੋ ਇਨ ਕੀ ਪ੍ਰਤੀਤ ਨੂੰ ਸਮਝੀਏ ਤੇ ਬਿਪਰਾਂ ਦੀ ਸੋਚ ਛੱਡ ਕੇ ਗੁਰੂ ਦੇ ਨਿਆਰੇ ਖਾਲਸਾ ਬਣਨ ਦੀ ਕੋਸ਼ਿਸ਼ ਕਰੀਏ।ਸੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨਣ ਵਾਲਾ ਖਾਲਸਾ ਪੰਥ ਨਾਨਕਸ਼ਾਹੀ ਸੰਮਤ 547 ਦੀ ਆਮਦ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਵਿਪਰਵਾਦੀ ਸੋਚ ਵੱਲੋ ਬਾਹਰੀ ਤੇ ਸਿੱਖੀ ਭੇਸ ਵਾਲੇ ਅੰਦਰੂਨੀ ਹਮਲਿਆਂ ਨੂੰ ਗੰਭੀਰਤਾ ਨਾਲ ਵੀਚਾਰੇ ਤੇ ਇਹਨਾਂ ਵਿਪਰਵਾਦੀ ਹਮਲਿਆਂ ਦਾ ਸਦੀਵੀ ਹੱਲ ਸਿੱਖ ਕੌਮ ਦਾ ਆਪਣਾ ਪ੍ਰਭੂਸੱਤਾ ਸੰਪਨ ਅਜ਼ਾਦ ਦੇਸ਼ ਹੈ । ਜਿਸ ਦੀ ਖਾਤਰ ਸਿੱਖ ਕੌਮ ਦੇ ਅਣਖੀ ਸਰੂਬੀਰਾ ਨੇ ਅਥਾਹ ਕੁਰਬਾਨੀਆਂ ਕੀਤੀਆਂ ਹਨ ।ਸੋ ਆਉ ਇਸ ਨਵੇਂ ਵਰ੍ਹੇ ਤੇ ਉਸ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੀਏ ਕਿ ਸਮੂਹ ਲੋਕਾਈ ਲਈ ਨਾਨਕਸ਼ਾਹੀ ਸੰਮਤ ਖਸ਼ੀਆਂ ਭਰਿਆਂ ਆਵੇ ਤੇ ਉਹਨਾਂ ਹਕੂਮਤਾਂ ਨੂੰ ਸੋਝੀ ਆਵੇ ਜੋ ਆਪਣੇ ਰਾਜ ਸ਼ਕਤੀ ਦੇ ਨਸ਼ੇ ਵਿੱਚ ਮਨੁੱਖਤਾਂ ਤੇ ਜ਼ੁਲਮ ਕਰਦੀਆਂ ਹਨ ਤੇ ਉਹਨਾਂ ਦੇ ਹੱਕ ਹਕੂਕਾਂ ਤੋਂ ਬਾਝਾਂ ਰੱਖਦੀਆਂ ਹਨ ।ਦੁਨੀਆਂ ਅੰਦਰ ਆਪਣੀਆਂ ਕੌਮਾਂ ਦੇ ਹੱਕਾਂ ਹਿੱਤਾਂ ਦੀ ਖਾਤਰ ਸੰਘਰਸ਼ ਕਰ ਰਹੇ ਸਮੂਹ ਸੰਘਰਸ਼ਕਾਰੀਆਂ ਨੂੰ ਇਸ ਨਵੇਂ ਸਾਲ ਤੇ ਸਫਲਤਾ ਮਿਲੇ ।

ਟਿੱਪਣੀ ਕਰੋ:

About editor

Scroll To Top