Home / ਸੰਪਾਦਕੀ ਟਿੱਪਣੀਆਂ / ਸਰਬੱਤ ਦਾ ਭਲਾ ਅਤੇ ਖਾਲਿਸਤਾਨ ਦਾ ਸੰਕਲਪ…. ਭਾਗ 2

ਸਰਬੱਤ ਦਾ ਭਲਾ ਅਤੇ ਖਾਲਿਸਤਾਨ ਦਾ ਸੰਕਲਪ…. ਭਾਗ 2

ਪਹਿਲੇ ਭਾਗ ਵਿਚ ਅਸੀਂ ਸੰਖੇਪ ਵਿਚਾਰ ਕਰ ਚੁੱਕੇ ਹਾਂ ਕਿ ਕਿਸ ਤਰਾਂ ਦ੍ਰਿੜਤਾ ਅਤੇ ਸੂਖਮਤਾ ਦੇ ਨਾਲ ਸਾਡੇ ਗੁਰੂ ਸਾਹਿਬਾਨ ਨੇ ਲੰਮੀ ਘਾਲਣਾ ਘਾਲਿ ਕੇ ਗੁਰਸਿੱਖੀ ਦਾ ਪੰਧ ਸਿਰਜਿਆ ਅਤੇ ਸਿੱਖ ਕੌਮ ਅੰਦਰ ਸਰਬੱਤ ਦੇ ਭਲੇ ਲਈ ਐਸਾ ਸਮੂਹਿਕ ਜਜਬਾ ਭਰਿਆ ਕਿ “ਪੰਥ ਵਸਹਿ ਮੈ ਉਜੜਾ”। ਇਹ ਸ਼ਬਦ ਹਰ ਸਿੱਖ ਦੀ ਅਰਦਾਸ ਬਣ ਗਏ । ਸਿੱਖ ਇਕੱਲਾ ਤਰੱਕੀ ਨਹੀਂ ਕਰਦਾ, ਉਸਨੇ ਪੰਥ ਕਰਨਾ ਹੈ ਸਮੁੱਚੀ ਕਾਇਨਾਤ ਨੂੰ ਨਾਲ ਲੈ ਕੇ ਚੱਲਣਾ ਹੈ । ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਅਸੀਂ ਆਪਣੇ ਗੁਰੂ ਸਾਹਿਬ ਦੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਲੋਕਾਈ ਤੱਕ ਪੁਹੰਚਾਉਣਾ ਹੈ ਤਾਂ ਰਾਜਸੀ ਸ਼ਕਤੀ ਦਾ ਹੋਣਾ ਜਰੂਰੀ ਹੈ। ਦੁਨੀਆ ਦੇ ਇਤਿਹਾਸ ਨੂੰ ਵਾਚ ਕੇ ਇਹ ਗੱਲ ਸਹਿਜੇ ਹੀ ਸਪੱਸ਼ਟ ਹੋ ਜਾਂਦੀ ਹੈ । ਜਿਵੇਂ ਬੁੱਧ ਧਰਮ ਨੂੰ ਅਸ਼ੋਕ ਧਾਰਨ ਨਾ ਕਰਦਾ ਤਾਂ ਸ਼ਾਇਦ ਬੁੱਧ ਧਰਮ ਦੁਨੀਆਂ ਦੇ ਵੱਡੇ ਧਰਮਾਂ ਵਿੱਚੋਂ ਨਾ ਹੁੰਦਾ । ਰੋਮਨ ਸਾਮਰਾਜ ਇਸਾਈ ਮੱਤ ਗ੍ਰਹਿਣ ਨਾ ਕਰਦਾ ਤਾਂ ਇਸਾਈ ਮੱਤ ਦਾ ਇਤਨਾ ਪਰਚਾਰ ਨਾ ਹੁੰਦਾ । ਜੇਕਰ ਮੁਹੰਮਦ ਕਾਸਿਮ ਦੀ ਤਲਵਾਰ ਨਾਲ ਮੁਹੰਮਦ ਹਜ਼ਰਤ ਸਾਹਿਬ ਦੀ ਤਲਵਾਰ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਨਾ ਜਾਂਦੀ ਤਾਂ ਇਸਲਾਮ ਦਾ ਦਾਇਰਾ ਯੂਰਪ ਤੱਕ ਨਾ ਅੱਪੜਦਾ । ਅੱਜ ਯੂਰਪੀਅਨ ਯੂਨੀਅਨ ਵਿਚ ਮੁਸਲਿਮ ਦੇਸ਼ ਹਨ । ਇਹ ਗੋਰੇ ਜਿਨ੍ਹਾਂ ਦਾ ਸੋੁਲ ੳਨਦ ਬਲੋਦ ਇਸਾਈਅਤ ਹੈ ਇਹ ਮੁਸਲਮਾਨ ਕਿਵੇਂ ਬਣ ਗਏ । ਇਸ ਗੱਲ ਦਾ ਇੱਕੋ ਹੀ ਜਵਾਬ ਹੈ ਕਿ ਇਹ ਸਿਰਫ ਇਹ ਰਾਜ ਸ਼ਕਤੀ ਦਾ ਕਮਾਲ ਹੀ ਹੈ । ਦੁਨੀਆਂ ਦੇ ਇਤਿਹਾਸ ਨੂੰ ਛੱਡ ਕੇ ਰਾਜਸੀ ਸ਼ਕਤੀ ਦਾ ਕਮਾਲ ਜੇ ਅਸੀਂ ਆਪਣੀ ਨਿਗਾਹ ਨਾਲ ਹੀ ਵੇਖੀਏ ਤਾਂ ਸਿੱਖ ਧਰਮ ਚ ਸਭ ਤੋਂ ਪਹਿਲੀ ਸ਼ਹਾਦਤ ਗੁਰੂ ਅਰਜੁਨ ਦੇਵ ਸਾਹਿਬ ਜੀ ਦੀ ਹੈ । ਪਰ ਸਿੱਖਾਂ ਖਿਲਾਫ ਸੱਭ ਤੋਂ ਪਹਿਲਾ ਸ਼ਾਹੀ ਫੁਰਮਾਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਜੋਤੀ ਜੋਤਿ ਸਮਾਉਣ ਦੇ ਦੋ ਸਾਲ ਮਗਰੋਂ ਤਕਰੀਬਨ 1710 ਵਿਚ ਬਹਾਦਰ ਸ਼ਾਹ ਦੱਖਣ ਵੱਲੋਂ ਮੁੜਦਿਆ ਜਾਰੀ ਕਰਦਾ ਹੈ ਕਿ ਨਾਨਕ ਦੀ ਉੱਮਤ ਖਤਮ ਕਰ ਦਿੱਤੀ ਜਾਵੇ । ਇਹ ਸਮਾਂ ਉਹ ਸੀ ਜਦੋਂ ਅਜੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਹੀ ਸੀ । ਉਹ ਆਪਣੀ ਰਾਜਧਾਨੀ ਦਾ ਵਿਸਥਾਰ ਕਰ ਰਹੇ ਸਨ ਤੇ ਬਾਅਦ ਵਿਚ ਮੁਗ਼ਲ ਹਕੂਮਤ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ ਨੂੰ 1716 ਵਿਚ ਬੜੇ ਵਹਿਸ਼ੀਆਨਾ ਢੰਗ ਨਾਲ ਖਤਮ ਕਰ ਦਿੱਤਾ । ਪਰ ਉਸ ਛੋਟੇ ਜਿਹੇ ਸਮੇਂ ਚੱਕਰ ਨੇ ਖਾਲਸਾ ਪੰਥ ਲਈ ਰਾਜ ਸ਼ਕਤੀ ਦਾ ਮਹੱਤਵ ਹੋਰ ਪ੍ਰਪੱਕ ਕਰ ਦਿੱਤਾ । ਕਲਗੀਧਰ ਦਾ ਖਾਲਸਾ ਜੰਗਲ ਬੇਲਿਆਂ ਵਿਚ ਸਿਰ ਛੁਪਾ ਰਿਹਾ ਸੀ ਪਰ ਉਹਨਾਂ ਜੰਗਲਾਂ ਬੇਲਿਆਂ ‘ਚ ਰਹਿਣ ਵਾਲੇ ਨਾਨਕ ਪ੍ਰਸਤ ਸਿੱਖਾਂ ਦਾ ਗੁਰੂ ਸਾਹਿਬ ਉੱਤੇ ਅਕੀਦਾ ਇੰਨਾ ਦ੍ਰਿੜ ਸੀ ਕਿ ਕੋਈ ਵੀ ਜਬਰ ਉਨ੍ਹਾ ਨੂੰ ਉਹਨਾਂ ਦੇ ਮਨੋਰਥ ਤੋਂ ਪਾਸੇ ਨਾ ਕਰ ਸਕਿਆ ਤੇ ਸਿੱਖ ਕੌਮ ਇੱਕਮੁੱਠ ਹੋ ਕੇ ਵਿਚਰੀ, ਜਿਸ ਨਾਲ ਖਾਲਸੇ ਲਈ ਦਿੱਲੀ ਤਖ਼ਤ ਤੱਕ ਦਾ ਰਾਹ ਪੱਧਰਾ ਹੋ ਗਿਆ ਤੇ ਖਾਲਸੇ ਦੀ ਦਿੱਲੀ ਫਤਹਿ ਦੀ ਗਵਾਹੀ ਦਿੱਲੀ ਦਾ ਤੀਸ ਹਜਾਰੀ ਦਰਵਾਜਾ ਭਰਦਾ ਹੈ । ਪਤਾ ਚੱਲਦਾ ਹੈ ਕਿ ਅੱਜ ਦਿੱਲੀ ਅੰਦਰ ਜਿਤਨੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਦੇ ਹਾਂ ਇਹਨਾਂ ਦਾ 17ਵੀਂ ਸਦੀ ਦੇ ਮੱਧ ਤੱਕ ਕੋਈ ਵੀ ਨਿਸ਼ਾਨ ਨਹੀਂ ਸੀ ਕਿ ਨੌਵੇਂ ਗੁਰੂ ਪਾਤਸ਼ਾਹ ਨੇ ਕਿਸ ਸਥਾਨ ਉੱਤੇ ਸੀਸ ਬਲੀਦਾਨ ਕੀਤਾ ਜਾਂ ਹੋਰ ਇਤਿਹਾਸਕ ਸਥਾਨਾਂ ਦੇ ਨਿਸ਼ਾਨ ਤੱਕ ਨਹੀਂ ਸਨ ਪਰ 1793 ਦੇ ਦੌਰਾਨ ਖਾਲਸੇ ਦੇ ਘੋੜਿਆਂ ਨੇ ਦਿੱਲੀ ਦੇ ਮੁਗ਼ਲ ਤਖ਼ਤ ਨੂੰ ਦਰੜ ਦਿੱਤਾ ਤੇ ਰਾਜ ਸ਼ਕਤੀ ਖਾਲਸੇ ਦੇ ਹੱਥ ਆਈ ਫਿਰ ਖਾਲਸੇ ਨੇ ਤੇਗ ਨੂੰ ਮਿਆਨ ਵਿਚ ਪਾ ਕੇ ਨਿਰਮਾਣ ਦਾ ਕਾਰਜ ਆਰੰਭਿਆ । ਲੰਮੇ ਇਤਿਹਾਸ ਵਿਚ ਨਾ ਜਾਂਦੇ ਹੋਏ ਗੱਲ ਕਰਦੇ ਹਾਂ ਕਿ ਖਾਲਿਸਤਾਨ ਦੀ ਪ੍ਰਾਪਤੀ ਖਾਤਰ ਗੁਰੂ ਕਲਗੀਧਰ ਦੇ ਬੇਅੰਤ ਸਪੁੱਤਰ ਸਪੁੱਤਰੀਆਂ ਨੇ ਆਪਣਾ ਆਪਾ ਨਿਸ਼ਾਵਰ ਕਰ ਦਿੱਤਾ । ਸਿੱਖੀ ਦਾ ਕਾਫਿਲਾ ਮੁੱਢ ਤੋਂ ਹੀ ਬੇਵਫਾ ਹਾਲਤਾਂ ਵਿਚੋਂ ਗੁਜਰਿਆ ਹੈ । ਕਦੇ ਵੀ ਹਾਲਤ ਪੰਥ ਦੇ ਅਨੂਕੂਲ ਨਹੀਂ ਹੋਏ, ਪਰ ਗੁਰੂ ਸਾਹਿਬ ਦੇ ਆਦਰਸ਼ਾਂ ਵਿਚ ਰੱਤੇ ਸਿੱਖਾਂ ਨੇ ਕੁਰਬਾਨੀਆਂ ਕਰਕੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਜਿਉਂਦਾ ਰੱਖਿਆ ।

1947 ਤੋ ਅੱਗੇ ਵੱਲ ਨਿਗਾਹ ਮਾਰੀਏ ਤਾਂ ਸਿੱਖਾਂ ਨੇ 1997 ਨੂੰ 90 ਫੀਸਦੀ ਕੁਰਬਾਨੀਆਂ ਕਰਕੇ ਇੱਕ ਗੁਲਾਮੀ ਚੋਂ ਨਿਕਲ ਕੇ ਦੂਜੀ ਗੁਲਾਮੀ ਵਿੱਚ ਪਰਵੇਸ਼ ਕੀਤਾ । ਹਿੰਦੂਵਾਦੀ ਮੱਕਾਰਾਂ ਦੇ ਝੂਠੇ ਵਾਅਦਿਆਂ, ਪਾਣੀਆਂ ਦੀ ਕਾਣੀ ਵੰਡ ਅਤੇ ਵਿਸਾਖੀ 1978 ਨੂੰ ਹੋਏ ਨਿਰੰਕਾਰੀ ਕਾਡ ਨੇ ਸਿੱਖਾਂ ਨੂੰ ਹਿੰਦੋਸਤਾਨ ਅੰਦਰ ਗੁਲਾਮੀ ਦਾ ਅਹਿਸਾਸ ਕਰਵਾਇਆ । ਰੋਹ ਵਿਚ ਉੱਠੀ ਕੌਮ ਨੇ 19ਵੀਂ ਸਦੀ ਦੇ ਮੱਧ ਦੌਰਾਨ ਆਪਣੇ ਗਵਾਚੇ ਹੋਏ ਸਵੈਮਾਣ ਨੂੰ ਢੂੰਢਣ ਦੇ ਹੀਲੇ ਕਰਨੇ ਆਰੰਭੇ ਤਾਂ ਹਿੰਦੋਸਤਾਨ ਦਾ ਹਿੰਦੂ ਕੁਰਲਾ ਉੱਠਿਆ । ਸਿੱਖਾਂ ਨੇ ਭਾਰਤੀ ਨਿਜ਼ਾਮ ਵਿਰੁੱਧ ਸਿੱਧਾ ਸੰਘਰਸ਼ ਵਿੱਢਿਆ ਜੋ ਗੁਰੂ ਸਾਹਿਬ ਦੇ ਹਲੇਮੀ ਰਾਜ ਦੇ ਸਿਧਾਂਤ ਨੂੰ ਹਕੀਕਤ ਵਿਚ ਮੂਰਤੀਮਾਨ ਕਰਨ ਲਈ 130 ਸਾਲ ਮਗਰੋਂ ਦੁਬਾਰਾ ਪੁੱਟਿਆ ਪਹਿਲਾ ਕਦਮ ਸੀ । 30 ਮਿਲੀਅਨ ਸਿੱਖ ਕੋਮ ਜੋ ਦੱਖਣੀ ਏਸ਼ਿਆ ਵਿਚ ਤਿੰਨ ਵੱਡੀਆਂ ਪ੍ਰਮਾਣੂ ਤਾਕਤਾਂ ਦੇ ਦਰਮਿਆਨ ਜੰਗ ਦਾ ਖਾਜਾ ਬਣੀ ਹੋਈ ਹੈ। ਦੱਖਣੀ ਏਸ਼ੀਆ ਵਿਚ ਦੁਨੀਆ ਦੀ ਕੁਲ ਆਬਾਦੀ ਦਾ ਲਗਭਗ ਤੀਜਾ ਹਿੱਸਾ ਰਹਿੰਦਾ ਹੈ, ਜੋ ਇੱਕ ਤਰਾਂ ਬਾਰੂਦ ਦੇ ਉੱਤੇ ਵੱਸ ਰਿਹਾ ਹੈ । ਇੱਕ ਪਾਸੇ ਹਿੰਦੋਸਤਾਨ ਦੇ ਨਾਲ ਲੰਬੀ ਸਰਹੱਦ ਚੀਨ ਦੀ ਹੈ ਜਿਸਦੀ ਤਾਕਤ ਨੂੰ ਮੁੱਖ ਰੱਖਦੇ ਹੋਏ ਹਿੰਦੂਵਾਦੀ ਹੁਕਮਰਾਨ ਚੀਨ ਨਾਲ ਅਕਸਰ ਭਾਈਚਾਰਾ ਰੱਖਣ ਦੀ ਦੁਹਾਈ ਦਿੰਦੇ ਰਹਿੰਦੇ ਹਨ ਪਰ ਦੂਸਰੇ ਪਾਸੇ ਹਿੰਦੋਸਤਾਨ ਦੇ ਨਾਲ ਪਾਕਿਸਤਾਨ ਹੈ ਜਿਨ੍ਹਾਂ ਵਿਚ ਹਿੰਦੂ ਮੁਸਲਿਮ ਰੁਚੀਆ ਦਾ ਦਕਿਆਨੂਸੀ ਟਕਰਾਉ ਹੈ । ਹਿੰਦੋਸਤਾਨ ਵਿਚ ਜਿੱਥੇ ਹਿੰਦੂਤਵ ਇਸ ਵੇਲੇ ਆਪਣੇ ਅਸਲ ਰੂਪ ਵਿਚ ਦਿੱਲੀ ਤਖ਼ਤ ਉੱਤੇ ਕਾਬਜ਼ ਹੈ, ਜਿਸਦਾ ਧਰਮ ਮੰਨੂ ਸਿਮਰਤੀ ਦੇ ਸਿਧਾਂਤ ਨੂੰ ਉਜਾਗਰ ਕਰਨਾ ਹੈ ਉੱਥੇ ਮੁਸਲਿਮ ਬਹੁਗਿਣਤੀ ਵਾਲਾ ਪਾਕਿਸਤਾਨ ਹਿੰਦੂਤਵ ਨੂੰ ਉੱਕਾ ਪਰਵਾਨ ਨਹੀਂ ਕਰਦਾ ਹੈ । ਫਾਸ਼ੀ ਸੰਕਲਪ ਦੀ ਧਾਰਨਾ ਵਾਲੇ ਦੋਨਾਂ ਦੇਸ਼ਾਂ ਨੂੰ ਆਪਣੇ ਪ੍ਰਮਾਣੂ ਹਥਿਆਰਾਂ ਦਾ ਨਸ਼ਾ ਚੜ੍ਹਿਆ ਹੋਇਆ ਹੈ। ਪ੍ਰਮਾਣੂ ਹਥਿਆਰਾਂ ਬਾਰੇ ਕਿਸੇ ਵੇਲੇ ਰੂਸ ਦੇ ਰਾਸ਼ਟਰਪਤੀ ਮਿਖਾਈਲ ਗੋਰਬਾਚੋਵ ਨੇ ਅਮਰੀਕਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ “ਮੰਨ ਲਓ ਤੁਹਾਡੀਆਂ ਮਿਜ਼ਾਈਲਾਂ ਸਾਡੇ ਦੇਸ਼ਾਂ ਤੱਕ ਮਾਰ ਕਰ ਜਾਣਗੀਆਂ ਤੇ ਤੁਸੀਂ ਸਾਡੀਆਂ ਮਿਜ਼ਾਈਲਾਂ ਨੂੰ ਤੁਸੀਂ ਰੋਕ ਵੀ ਲਵੋਗੇ । ਮੰਨ ਲਓ ਅਸੀਂ ਬਿਲਕੁਲ ਹੀ ਕਮਜ਼ੋਰ ਹੋਈਏ ਪਰ ਇੱਕ ਗੱਲ ਯਾਦ ਰੱਖਣਾ ਅਸੀਂ ਆਪਣੇ ਐਟਮ ਬੰਬਾਂ, ਹਾਈਡਰੋਜਨ ਬੰਬਾਂ ਦੀ ਵਰਤੋਂ ਆਪਣੀ ਖੁਦਕੁਸ਼ੀ ਲਈ ਤਾਂ ਵਰਤ ਹੀ ਸਕਾਂਗੇ ਅਤੇ ਜੇ ਅਸੀਂ ਅਜਿਹਾ ਕਰ ਗਏ ਤਾ ਬਚਣਾ ਤੁਹਾਡਾ ਵੀ ਕੁੱਝ ਨਹੀਂ”। ਸੋ ਇਸ ਤਰ੍ਹਾਂ ਦੀਆਂ ਹੋਛੀਆਂ ਗੱਲਾਂ ਕਰਨ ਵਾਲੇ ਹਿੰਦੋਸਤਾਨ ਦੇ ਲੀਡਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਉਹਨਾਂ ਦਾ ਅਜਿਹਾ ਰੁਝਾਨ ਪੂਰੀ ਮਾਨਵ ਜਾਤੀ ਲਈ ਘਾਤਕ ਹੈ । ਸਿੱਖ ਕੌਮ ਇਹਨਾਂ ਤਾਕਤਾਂ ਨੂੰ ਜੋ ਅੱਡ ਅੱਡ ਰੱਖਣ ਵਿਚ ਅਹਿਮ ਰੋਲ ਅਦਾ ਕਰ ਸਕਦੀ ਹੈ ਅਤੇ ਜੋ ਤਜਰਬਾ ਅਸੀਂ 18ਵੀਂ ਸਦੀ ਦੌਰਾਨ ਸਫਲਤਾਪੂਰਵਕ ਕਰ ਚੁੱਕੇ ਹਾਂ ਜੋ ਲਾਮਿਸਾਲ ਸੀ । ਜੋ ਇੱਕ ਹਜ਼ਾਰ ਸਾਲ ਨਹੀਂ ਰਲ ਸਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਫਕੀਰ ਅਜੀਜ਼ਉਦੀਨ ਤੇ ਦੀਵਾਨ ਦੀਨਾ ਨਾਥ ਇਕੋ ਦਰਬਾਰ ਦੇ ਵਿਚ ਅਹੁਦੇਦਾਰ ਸਨ।
ਜਮਨਾ ਤੋਂ ਵਾਹਗਾ ਬਾਰਡਰ ਤੱਕ ਇੱਕ ਵੱਖਰਾ ਦੇਸ਼, ਜਿੱਥੇ ਖਾਲਸਾ ਜੀ ਦਾ ਬੋਲ ਬਾਲੇ ਹੋਣ ਅਜਿਹਾ ਦੇਸ਼ ਜੋ ਹਿੰਦੂ-ਮੁਸਲਮਾਨ ਦੇ ਧੋਤੀ ਟੋਪੀ ਦੇ ਝਗੜੇ ਨੂੰ ਵੰਡਦਾ ਹੈ । ਇਹਨਾਂ ਦੋਵਾਂ ਦੇ ਵਿਚਕਾਰ ਸਿੱਖ ਉਹ ਖੁਸ਼ਬੋ ਹੈ, ਜੋ ਕੁੜੱਤਣ ਭਰੇ ਮਾਹੌਲ ਵਿਚ ਮਿਠਾਸ ਘੋਲਦਾ ਹੈ ।“ਬਾਬੇ ਕਢਿ ਕਰ ਕੇ ਬਗਲ ਤੇ ਚਮੇਲੀ ਦੁੱਧ ਵਿਚ ਰਲਾਈ”
ਇਹ ਗੱਲ ਦੁਨੀਆਂ ਦੇ ਨੀਤੀ ਘਾੜਿਆਂ ਨੂੰ ਸਮਝ ਆਉਣੀ ਚਾਹੀਦੀ ਹੈ ਕਿ ਦੱਖਣੀ ਏਸ਼ੀਆ ਵਿਚ ਜੇਕਰ ਸਦੀਵੀ ਸ਼ਾਂਤੀ ਕਰਨੀ ਹੈ ਤਾਂ ਗੁਰੂ ਨਾਨਕ ਦੇਵ ਜੀ ਦੇ ਉਹਨਾਂ ਬਚਨਾਂ ਨੂੰ ਸਮਝਣਾ ਪਵੇਗਾ ਜੋ ਉਹਨਾਂ ਨੇ ਵੇਈਂ ਦੇ ਕਿਨਾਰੇ ਉਚਾਰਣ ਕੀਤੇ ਸਨ ਕਿ “ਨਾ ਕੋ ਹਿੰਦੂ ਨਾ ਮੁਸਲਮਾਨ” । ਵੈਸੇ ਵੀ ਸਿਰਫ ਦੱਖਣੀ ਏਸ਼ੀਆ ਹੀ ਨਹੀਂ ਬਲਕਿ ਪੂਰੀ ਮਨੁੱਖਤਾ ਵਿੱਚ ਸਦੀਵੀ ਸ਼ਾਂਤੀ ਲਿਆਉਣ ਦਾ ਅਮਲ ਸਿਰਫ ਸਿੱਖੀ ਦੇ ਸੁਨਿਹਰੀ ਸਿਧਾਂਤ “ਸਭੇ ਸਾਂਝੀਵਾਲ ਸਦਾਇਨ ਕੋਇ ਨ ਦਿਸੈ ਬਾਹਰਾ ਜੀਓ” ਨਾਲ ਹੀ ਸੰਭਵ ਹੈ ਤੇ ਮਨੁੱਖਤਾ ਤੱਕ ਇਹ ਸਿਧਾਂਤ ਪਹੁੰਚਾਉਣ ਲਈ ਸਿੱਖ ਕੌਮ ਨੂੰ ਆਪਣੇ ਅਲੱਗ ਰਾਜ ਖਾਲਿਸਤਾਨ ਦੀ ਲੋੜ ਹੈ ਜਿਸ ਵਿੱਚ ਗੁਰੂ ਦੇ ਅਸੂਲਾਂ ਮੁਤਾਬਿਕ ਜ਼ਿੰਦਗੀ ਬਸਰ ਕਰਦਿਆਂ ਸਿੱਖ ਸਰਬੱਤ ਦੇ ਭਲੇ ਦਾ ਸਿਧਾਂਤ ਪੂਰੀ ਮਨੁੱਖਤਾ ਵਿੱਚ ਸਫਲਤਾ ਪੂਰਵਕ ਪਹੁੰਚਾਉਣ ਦੇ ਕਾਬਲ ਹੋ ਸਕਣਗੇ ।

ਟਿੱਪਣੀ ਕਰੋ:

About editor

Scroll To Top