Home / ਚੋਣਵੀ ਖਬਰ/ਲੇਖ / ਮਨਜਿੰਦਰ ਸਿੰਘ ਸਰਸਾ ਰਾਜੋਰੀ ਗਾਰਡਨ ਤੋਂ ਚੋਣ ਹਾਰੇ, ਜਰਨੈਲ ਸਿੰਘ ਪੱਤਰਕਾਰ ਜੇਤੂ ਰਹੇ

ਮਨਜਿੰਦਰ ਸਿੰਘ ਸਰਸਾ ਰਾਜੋਰੀ ਗਾਰਡਨ ਤੋਂ ਚੋਣ ਹਾਰੇ, ਜਰਨੈਲ ਸਿੰਘ ਪੱਤਰਕਾਰ ਜੇਤੂ ਰਹੇ

ਦਿੱਲੀ ( 10 ਫਰਵਰੀ, 2015): ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਪੱਤਰਕਾਰ ਰਾਜ਼ੋਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ 10036 ਵੋਟਾਂ ਨਾਲ ਚੋਣ ਜਿੱਤ ਗਏ ਹਨ। ਉਨ੍ਹਾਂ ਦੇ ਨਿਕਟ ਵਿਰੋਧੀ 2013 ਵਿੱਚ ਵਿਧਾਨ ਸਭਾ ਚੋਣ ਜਿੱਤਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਸਾ ਨੂੰ 44,88ਵ ਵੋਟਾਂ ਮਿਲੀਆਂ, ਜਦਕਿ ਜਰਨੇਲ਼ ਸਿੰਘ ਨੂੰ 54,916 ਵੋਟਾਂ ਪ੍ਰਾਪਤ ਹੋਈਆਂ।

 ਜਰਨੈਲ ਸਿੰਘ ਪੱਤਰਕਾਰ (ਫਾਇਲ ਫੋਟੋ)

ਜਰਨੈਲ ਸਿੰਘ ਪੱਤਰਕਾਰ (ਫਾਇਲ ਫੋਟੋ)

ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਤਰਕਾਰ ਜਰਨੈਲ ਸਿੰਘ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ, ਜਦ ਉਨ੍ਹਾਂ ਨੇ ਤਤਕਾਲੀ ਭਾਰਤੀ ਗ੍ਰਹਿ ਮੰਤਰੀ ਪੀ ਚਿੰਦਮਰਮ ‘ਤੇ 1984 ਵਿੱਚ ਦਿੱਲ਼ੀ ਸਿੱਖ ਕਤਲੇਆਮ ਦੇ ਕੇਸਾਂ ਵਿੱਚ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਜੁੱਤੀ ਵਗਾਹ ਮਾਰੀ ਸੀ।

ਮਨਜਿੰਦਰ ਸਿੰਘ ਸਰਸਾ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਅਮੀਰ ਉਮੀਦਵਾਰ ਸੀ।

ਟਿੱਪਣੀ ਕਰੋ:

About webmaster

Scroll To Top